ਪੰਜਾਬੀ ਸ਼ੇਅਰ

1.

 

ਅੱਖਾਂ ਯਾਰ ਦੇ ਨਸ਼ੇ ਦੇ ਵਿੱਚ ਹੋਣ ਡੁੱਬੀਆਂ, ਤੇ ਬਿਨ ਪੀਤੇ ਹੀ ਸਾਨੂੰ ਸਰੂਰ ਹੋਵੇ...
ਅੱਖਾਂ ਖੋਲਾਂ ਤੇ ਹੋਵੇ ਦੀਦਾਰ ਉਸਦਾ, ਅੱਖਾਂ ਮੀਚਾਂ ਤੇ ਉਸਦਾ ਹੀ ਨੂਰ ਹੋਵੇ.....

 

2.

 

ਤੂੰ ਦਿਲ ਦੀ ਗੱਲ ਮਰਜਾਣਿਆ ਨਾਂ ਕਿਸੇ ਨੂੰ ਦੱਸਿਆ ਕਰ..

ਲੋਕੀਂ ਨਜਰਾਂ ਲਾ ਦਿੰਦੇਂ ਨੇ ਏਨਾਂ ਨਾਂ ਹੱਸਿਆ ਕਰ..

ਕਦੇ ਇਹ ਬੇਲਿਹਾਜ ਦੁਨੀਆ ਨੂੰ ਵੀ ਤੱਕ ਲੈ,

ਐਵੈ ਨਾ ਹਰ ਦਿਲ ਵਿੱਚ ਵੱਸਿਆ ਕਰ........

 

3.

 

ਲੰਡਾ ਜਿਹਾ ਟੌਪ ਸੀ ਤੇਰੇ ਪਾਇਆ ਲੰਡਰੇ,ਸਿਰਤੋਂ ਦੁਪੱਟਾ ਸੀ ਤੇਰੇ ਲਾਇਆ ਲੰਡਰੇ,ਮੂਹਰੇ ਹਿੱਕ ਉੱਤੇ ਟੈਟੂ ਵੀ ਤੂੰ ਛਪਾਇਆ ਲੰਡਰੇ,ਕੱਟ ਲੰਬੀ ਗੁੱਤ ਬਾਲਾਂ ਨੂੰ ਲੰਡਾ ਤੂੰ ਕਰਾਇਆ ਲੰਡਰੇ,Guri ਰਹਿ ਗਿਆ ਸੀ ਹੱਕਾ ਬੱਕਾ,ਜੱਦ ਦੇਖਿਆ ਸੀ ਓਹਨੇ ਤੇਰੇ ਬੈਲੀ ਬਟਨ ਵੀ ਪਾਇਆ ਲੰਡਰੇ...

 

4.

ਸੁਣ ਨੀ ਬੇਵਫਾਈ
ਤੂ ਵਫਾ ਮਾਣੇ,
ਕਿਸੇ ਦੀ ਖੁਸ਼ੀ ਤੇ
ਮੇਰੀ ਸਜਾ ਮਾਣੇ,
ਮਾਪਿਆ ਦੀ ਜੀਤ
ਮੇਰੀ ਹਾਰ ਮਾਣੇ,
ਆਪਣਾ ਹੁਕਮ ਤੇ
ਮੇਰਾ ਸਬਰ ਮਾਣੇ,
ਬਾਹਰ ਦੀ ਰੁਤੇ
ਸ਼ੋਹਰ ਦਾ ਨੀਘ ਮਾਣੇ,
ਪਤਝੜ ਦੀ ਹਵਾਏ
ਮੇਰੀ ਪਹਿਲੀ ਛੋਹ ਮਾਣੇ,
ਆਪਣੇ ਕੱਦ ਤੇ ਹੁਸਨ ਜਿਨੀ,
ਪੁਤਰਾ ਦੀ ਦਾਤ ਮਾਣੇ,
ਬੱਬੂ ਬਿਰਹੋ ਦੀ ਸੱਜਾ ਤੇ,
ਤੂ ਵਫਾ ਮਾਣੇ,

 

5.

 

ਅਵੱਲਾ ਇਸ਼ਕ ਲੱਗਿਆ ਹੈ ਜਦੋਂ ਦਾ,
ਖੁਸ਼ੀ ਦੇ ਨਾਲ ਦੁੱਖ ਵੀ ਜਰ ਰਹੇ ਹੋ,
ਬੜਾ ਪਛਤਾ ਰਹੇ ਹੋ ਪਿਆਰ ਪਾ ਕੇ,
ਜੋ ਇੰਨੇ ਠੰਡੇ ਹਉਕੇ ਭਰ ਰਹੇ ਹੋ,
ਕਿਧਰ ਚਲੇ ਹੋ ਏਨਾ ਬਣ ਸੰਵਰ ਕੇ,
ਹਵਾ ਦੇ ਨਾਲ ਗੱਲਾਂ ਕਰ ਰਹੇ ਹੋ,
ਖੁਦਾ ਜਾਣੇ ਹੋ ਸਾਥੋਂ ਕੀ ਛੁਪਾਉਂਦੇ,
ਝਿਜਕ ਦੇ ਨਾਲ ਗੱਲਾਂ ਕਰ ਰਹੇ ਹੋ,
ਮੁਹੱਬਤ ਦਾ ਵੀ ਦਮ ਭਰਦੇ ਹੋ ਬੇਸ਼ਕ,
ਮਗਰ ਰੁਸਵਾਈ ਤੋਂ ਵੀ ਡਰ ਰਹੇ ਹੋ,
ਨਜ਼ਰ ਆਏ ਹੋ ਮੁੱਦਤ ਬਾਅਦ ਸਾਨੂੰ,
ਮੇਰੀ ਜਾਨ ਦੱਸੋ ਖਾਂ ਕਿਧਰ ਰਹੇ ਹੋ,

 

6.

 

ਮੈਂ ਕੀ ਹੁਣ ਲਿਖਾ,
ਇਕ ਉਮਰ ਬਚਪਨ,
ਜਵਾਨੀ ਜਾ ਬੁਢਾਪਾ ਲਿਖਾ...!
ਜਨਮ ਲਿਖਾ, ਜਿੰਦਗੀ ਲਿਖਾ,
ਮਾਂ ਦੀ ਕੁਖ ਜਾ ਮੌਤ ਲਿਖਾ...!
ਪਿਆਰ ਲਿਖਾ ਤੇਰਾ ਨਾ ਲਿਖਾ,
ਤੇਰੇ ਘਰ ਦਾ ਰਾਹ,
ਜਿਸਮ ਜਾਨ ਜਾ ਰੂਹ ਲਿਖਾ ...!
ਤੇਰਾ ਜਾ ਰੱਬ ਦਾ ਨਾ ਲਿਖਾ,
ਪੂਜਾ ਦੀ ਥਾਲੀ,
ਸ਼ਬਦ ਜਾ ਅੰਤਮ ਸੰਸਕਾਰ ਲਿਖਾ...!
ਫੁਲਾ ਦੇ ਰੰਗ,
ਬਹਾਰ ਜਾ ਪਤਝੜ ਲਿਖਾ,
ਜਾਤ ਲਿਖਾ ਪਾਤ ਲਿਖਾ,
ਜਾ ਇਕ ਇਨਸਾਨ,
ਦੀ ਦਾਸਤਾ ਲਿਖਾ...!
ਤੇਰੇ ਲਈ ਜਾ ਯਾਰਾਂ ਜਾ ਮੈਂ,
ਆਪਣੀ ਹੀ ਮੈਂ ਲਿਖਾ...!
ਵਾਦਾ ਲਿਖਾ ਜਾ ਨਿਭਾਉਣ,
ਦਗਾ ਜਾ ਫਰੇਬ ਲਿਖਾ...!
ਗੀਤ ਲਿਖਾ ਗ਼ਜ਼ਲ ਜਾ ਰੁਬਈ,
ਕਾਫੀ ਜਾ ਕਲਾਮ ਲਿਖਾ...!
ਰੱਬ ਦੇ ਨਾਮ, ਪੀਰ ਦੀ ਦਰਗਾਹ,
ਜਾ ਤੇਰੇ ਪਾਏ ਪੰਜ ਕਕਾਰ ਲਿਖਾ,
ਵਾਲ ਲਿਖਾ ਚਾਲ ਜਾ ਕੱਦ,
ਅਖਾਂ ਦੇ ਤੀਰ ਜਾ ਲਕ ਦੀ ਕਮਾਣ ਲਿਖਾ,
ਬੱਬੂ ਦੀ ਜਾਨ ਲਿਖਾ, ਬਾਤ ਲਿਖਾ,
ਮੇਰੀ ਮੌਤ ਦਾ ਸਮਾਨ
ਜਾ ਗਿਲੀਆਂ ਲਕੜਾ ਦਾ ਹਾਲ ਲਿਖਾ....!

7.

 

ਇੱਕ ਜੱਟ ਨੂੰ ਮੁੱਛ ਪਿਆਰੀ,ਦੂਜੀ ਸਿਰੇ ਦੀ ਦਿਲਦਾਰੀ,

ਤੀਜੀ ਨਾਰ ਹੋਵੇ ਨਿਆਰੀ,ਜਿਹਦੇ ਪਿੱਛੇ ਰੱਖੇ ਖਿੱਚ ਤਿਆਰੀ,

ਚੌਥੀ ਯਾਰਾਂ ਦੀ ਯਾਰੀ,ਜਿਹੜੀ ਜਾਨੋ ਵੱਧ ਪਿਆਰੀ,

ਪੰਜਵੀਂ ਪਿਓ ਦੀ ਇਜ਼ਤ ਪਿਆਰੀ,ਮਾਂ ਰੱਬ ਤੋਂ ਵੱਧ ਸੱਤਕਾਰੀ,

ਛੇਂਵੀ ਮੌਢੇ ਰੱਫਲ ਦੂਨਾਲੀ,ਥੱਲੇ ਘੌੜੀ ਰਹੇ ਸ਼ਿੰਗਾਰੀ,

ਸੱਤਵੀਂ ਵੀਰਾਂ ਨਾਲ ਸਰਦਾਰੀ,ਹੱਥ ਜੌੜ ਲੰਘੇ ਦੁਨਿਆ ਸਾਰੀ,

ਆਠਵੀਂ ਆਈ ਵੈਰੀਆਂ ਦੀ ਵਾਰੀ,ਜੱਦ ਆਇਆ ਗੁੱਸਾ ਭਾਰੀ,

ਨੌਂਵੀ ਗੁਰੂਆਂ ਨੇ ਜੂਨ ਸੁਧਾਰੀ,ਰਹੂ ਜਿੰਦ ਜਾਨ ਓਹਨਾਂ ਤੌ ਬਲਿਹਾਰੀ,

ﻼﻍஞﻼﻍﻼﻍஞﻼﻍﻼﻍஞﻼﻍﻼﻍﻼﻍஞ     
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ
ﻼﻍஞﻼﻍﻼﻍஞﻼﻍﻼﻍஞﻼﻍﻼﻍﻼﻍஞ
ਪਿਆਰ੍ ਉਹ੍ ਜੋ ਰੂਹਾਂ ਦੇ ਤਕ੍ ਗੁਜਰੇ,
ਤਕ੍ ਕੇ ਪਿਆਰ੍ ਜਿਤਾਉਣਾ ਕੋਈ ਪਿਆਰ੍ ਨਹੀ
ਦਿਲਾਂ ਵਿਚ੍ ਜੇ ਫ਼ਾਂਸ੍ਲੇ ਰੈਹ੍ ਜਾਵਣ੍,
ਸਜਨ੍ ਗਲ੍ਹ੍ ਨਾਲ੍ ਲਾਉਣਾ ਕੋਈ ਪਿਆਰ੍ ਨਹੀ
ਜਿਓਣ੍ਦੇ ਯਾਰ੍ ਦੇ ਦਿਲ੍ ਨੂ ਦੁਖ੍ ਦੇ ਕੇ,
ਪਿਛੋਂ ਕਬਰ੍ ਤੇ ਆਉਣਾ ਕੋਈ ਪਿਆਰ੍ ਨਹੀ
ﻼﻍஞﻼﻍﻼﻍஞﻼﻍﻼﻍஞﻼﻍﻼﻍﻼﻍஞ
ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ,
ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ,
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ,
ਸਾਨੂੰ ਯਾਰ ਭੁਲਾਉਣਾ ਨਹੀ ਆਉਂਦ!
ﻼﻍஞﻼﻍﻼﻍஞﻼﻍﻼﻍஞﻼﻍﻼﻍﻼﻍஞ
ਵਿਚ੍ਹ ਹਵਾਵਾ ਕਦੇ ਵੀ ਦੀਵੇ ਜਗ੍ਦੇ ਨਾ,
ਖਿਜ਼ਾ ਦੀ ਰੁੱਤੇ ਫ਼ੁੱਲ ਕਦੇ ਵੀ ਸੱਜ੍ਦੇ ਨਾ,
ਭੁੱਲ ਕੇ ਵੀ ਨਾ ਸਾਨੁ ਕਿਤੇ ਭੁੱਲ ਜਾਵੀ,
ਯਾਰ ਗਵਾਚੇ ਕਦੇ ਲਭ੍ਦੇ ਨਾ
ﻼﻍஞﻼﻍﻼﻍஞﻼﻍﻼﻍஞﻼﻍﻼﻍﻼﻍஞ
ਜਿਨਾ ਨੂਂ ਲੱਗੇ ਅਸੀ ਚੰਗੇ ਉਨਾ ਦਾ ਧੰਨਵਾਦ,
ਜਿਨਾ ਨੂੰ ਲੱਗੇ ਮਾੜੇ ਉਨਾ ਨੰ ਪਿਆਰ ਹਾਜ਼ਰ ਹੈ..
ਜਿਨਾ ਸਾਡੇ ਨਾਲ ਵੰਡਾਏ ਦੁਖ ਉਹ ਯਾਰ ਸਾਡੇ,
ਜਿਨਾ ਨੇ ਦਿਤੇ ਦੁਖ ਉਨਾ ਲਈ ਵੀ ਜਾਨ ਹਾਜਰ ਹੈ..
ਚੰਗਾ ਮਾੜਾ ਹੌਵੇ ਕਿਸੇ ਨੰ ਕਿਹਾ ਤਾ ਕਰੀਉ ਮਾਫ ,
ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾ ਲਈ ਗੁਨਾਹਗਾਰ ਹਾਜਰ ਹੈ
ﻼﻍஞﻼﻍﻼﻍஞﻼﻍﻼﻍஞﻼﻍﻼﻍﻼﻍஞ

 

ਖੁੱਲ ਕੇ ਕਹਿ ਜੇ ਕਿਤੇ ਮੇਰੇ ਵੱਲੋਂ ਕੋਈ ਕਮੀ ਰਹੀ,,,,,,,,,,

 

ਕਹਿੰਦੀ ਸੀ ਹਰ ਜਨਮ ਵਿੱਚ ਤੇਰੀ ਰਹਾਂਗੀ

ਇਸ ਜਨਮ ਹੀ ਨਿਭਾਈ ਨਾ ਗਈ,

ਕਹਿੰਦੀ ਸੀ ਆਵਾਂਗੀ ਕੰਧਾਂ ਟੱਪ ਕੇ ਮਿਲਣ ਤੈਨੂੰ

ਪਰ ਕੰਧ ਜੱਗ ਦੀ ਰਸਮਾਂ ਵਾਲੀ ਢਾਹੀ ਨਾ ਗਈ,

ਫ਼ਿਰ ਕਹਿੰਦੀ ਤੇਰੇ ਤੋਂ ਬਿਨ ਮੈਂ ਮਰ ਜਾਵਾਂਗੀ,

ਪਰ ਜ਼ਿੰਦਗੀ ਨਾਲ ਮੋਹ ਸੀ ਏਨਾ ਕਿ ਮੁਕਾਈ ਨਾ ਗਈ,

ਕੀ ਲੋੜ ਸੀ ਝੂਠੇ ਦਾਵੇ ਕਰਨ ਦੀ ਜੋ ਨਿਭਾਏ ਨਾ ਗਏ,

ਕੀ ਲੋੜ ਸੀ ਓਹਨਾਂ ਝੂਠੇ ਇਕਰਾਰਾਂ ਦੀ ਜੋ ਤੈਥੋਂ ਤੋੜ ਚੜ੍ਹਾਏ ਨਾ ਗਏ,....

"ਪ੍ਰੀਤ" ਨੇ ਤਾਂ ਇਕੋ ਹਾਮੀ ਭਰੀ ਸੀ ਉਮਰ ਭਰ ਤੇਰਾ ਰਹਿਣ ਦੀ,

ਖੁੱਲ ਕੇ ਕਹਿ ਜੇ ਕਿਤੇ ਮੇਰੇ ਵੱਲੋਂ ਕੋਈ ਕਮੀ ਰਹੀ,,,,,,,,,,,,,,,

 

ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ

 

ਜਦ ਕਿਸੇ ਨੇ ਗੱਲ ਛੇੜੀ ਪਿਆਰ ਦੀ,
ਯਾਦ ਆਈ ਮੈਨੂੰ ਅਪਣੇ ਯਾਰ ਦੀ,
ਕਿਸੇ ਨੇ ਗੱਲ ਕੀਤੀ ਹੈ ਤਕਰਾਰ ਦੀ,
ਜਦ ਕੇ ਰੁੱਤ ਆਈ ਹੈ ਮੁੜ ਕੇ ਪਿਆਰ ਦੀ,
ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,
ਕਿੰਨੀ ਮਜਬੂਰੀ ਹੈ ਫੁੱਲ ਦੀ ਤੇ ਖਾਰ ਦੀ,
ਤੇਰੇ ਗਮ ਵਿਚ ਹੁਣ ਤਾਂ ਮਰ ਗਏ ਅਸੀਂ,
ਵਰਨਾ ਸਾਨੂੰ ਇਹ ਜ਼ਿੰਦਗੀ ਕੀ ਮਾਰਦੀ,
__________________

 

ਕਦੇ ਹਮਦਰਦ ਤੂੰ ਦਿਲ ਵਾਲਿਆਂ ਦੀ ਹੋ ਨਹੀਂ ਸਕਦੀ,

 

ਉਦੋਂ ਕੀ ਕਰਨ ਇਹ ਆਸ਼ਕ ਜਦੋਂ ਮਹਿਬੂਬ ਹਰ ਵਾਰੀ,
ਨਜ਼ਰ ਦੇ ਸਾਹਮਣੇ ਆਵੇ ਮਗਰ ਪਰਦਾ ਗਿਰਾ ਬੈਠੇ,
ਜਰਾ ਸਂਭਾਲ ਕੇ ਰੱਖਿਉ ਹੈ ਸ਼ੀਸ਼ੇ ਵਾਂਗ ਦਿਲ ਮੇਰਾ,
ਇਹ ਡਿੱਗ ਕੇ ਟੁੱਟ ਜਾਣਾ ਜੇ ਤੁਸੀਂ ਹੱਥੋਂ ਗਿਰਾ ਬੈਠੇ,
ਮੁਹੱਬਤ ਵਾਲਿਆਂ ਤੇ ਇਹ ਜ਼ਮਾਨਾ ਰਹਿਮ ਨਹੀਂ ਕਰਦਾ,
ਜ਼ਮਾਨੇ ਤੋਂ ਹਜ਼ਾਰਾਂ ਜ਼ਖ਼ਮ ਦਿਲ ਵਾਲੇ ਕਰਾ ਬੈਠੇ,
ਕਦੇ ਹਮਦਰਦ ਤੂੰ ਦਿਲ ਵਾਲਿਆਂ ਦੀ ਹੋ ਨਹੀਂ ਸਕਦੀ,
ਖ਼ੁਦਾ ਜਾਨੇ ਅਸੀਂ ਐਤਬਾਰ ਕਿੱਦਾਂ ਕਰ ਤੇਰਾ ਬੈਠੇ,
__________________
ਪਤਾ ਨਹੀਂ ਕਦੋਂ ਤੇ ਕਿਵੇਂ ਉਸ ਨੇ ਚੁਰਾਈ ਮੇਰੀ ਗਜ਼ਲ,
ਉਸ ਤੋਂ ਬਾਅਦ ਉਸ ਨੇ ਮੈਨੂੰ ਹੀ ਸੁਨਾਈ ਮੇਰੀ ਗਜ਼ਲ,

 

ਨਦੀਆਂ ਦੇ ਪੁਲਾਂ ਜਿਹੀ ਸਾਡੀ ਤਕਦੀਰ...

 

ਉਪਰੋਂ ਦੀ ਲੰਘ ਗਏ ਮੋਹਬੱਤਾਂ ਦੇ ਕਾਫਲੇ,
ਥਲੇਓ ਦੀ ਲੰਘ ਗਏ ਨਦੀਆਂ ਦੇ ਨੀਰ,
ਨਾ ਹਾਣੀਆਂ ਦੇ ਹੋਏ, ਨਾ ਪਾਣੀਆਂ ਦੇ ਹੋਏ,
ਨਦੀਆਂ ਦੇ ਪੁਲਾਂ ਜਿਹੀ ਸਾਡੀ ਤਕਦੀਰ...
__________________

 

ਸਾਹਿਬਾਂ ਨੇ ਤਾਂ ਸੱਚੀ ਪ੍ਰੀਤ ਨਿਭਾਈ

 

ਤੀਰ ਤੋਢ ਕੇ ਸਾਹਿਬਾਂ ਨੇ ਜਿੰਦਗੀ ਮਿਰਜ਼ੇ ਦੀ ਗਵਾਈ ,
ਇਕ ਦੀ ਮੌਤ ਕਰਾ ਕੇ ਜਾਨ ਸੱਤਾਂ ਦੀ ਬਚਾਈ,
ਜੇ ਤੋਡੇ ਨਾਂ ਹੁੰਦੇ ਤੀਰ ਸਾਹਿਬਾਂ ਨੇ,
ਰਹਿੰਦੀ ਨਾਂ ਸੁਹਾਗਣ ਇੱਕ ਵੀ ਭਰਜਾਈ,
ਮਾਰੀ ਸਾਹਿਬਾਂ ਨੇ ਨਹੀਂ ਕੀਤੀ ,
ਇਹ ਤਾਂ ਹੋਣੀ ਨੇ ਕਰਵਾਈ,
ਮਾਰੀ ਸਾਹਿਬਾਂ ਤਾਂ ਅਖਵਾਉਦੀ,
ਜੇ ਹੁੰਦੀ ਆਪਣੀ ਜਾਨ ਬਚਾਈ,
ਨਾਲ ਯਾਰ ਦੇ ਆਪ ਵੀ ਮਰਕੇ,
ਸਾਹਿਬਾਂ ਨੇ ਤਾਂ ਸੱਚੀ ਪ੍ਰੀਤ ਨਿਭਾਈ….!!!!

 

ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ ......

 

ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ,
ਇਸ ਦੁਨੀਆ ਤੋਂ ਹੋਰ ਬੰਦਾ ਕੀ ਲੈ ਜਾਂਦਾ,
ਬਾਹਰ ਕਫ਼ਨ ਤੋਂ ਖਾਲੀ ਹੱਥ ਸਿਕੰਦਰ ਦੇ,
ਜਾ ਸਕਦਾ ਕੁਛ ਨਾਲ ਤਾਂ ਸੱਚੀ ਲੈ ਜਾਂਦਾ,
ਮੈਂ ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ,
ਓ ਜ਼ਿਨੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ,
ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ,
ਓ ਚਾਹ ਦਾ ਕੱਪ ਵੀ ਉਸਦਾ ਮਹਿੰਗਾ ਪੈ ਜਾਂਦਾ,
ਹਾਏ ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ,
ਓ ਹੌਲੀ ਹੌਲੀ ਤੁਹਾਡੀਆਂ ਜੜਾਂ ਚ' ਬਹਿ ਜਾਂਦਾ,
"ਪ੍ਰੀਤ" ਤੇਰੇ ਵਿੱਚ ਨੁਕਸ ਤਾਂ ਹੋਵਣਗੇ,
ਓ ਐਵੇਂ ਨੀਂ ਕੋਈ ਕਿਸੇ ਦੇ ਮੂੰਹੋ ਲੈ ਜਾਂਦਾ .

1.

 

ਸਾਨੂੰ ਸ਼ੌਂਕ ਯਾਰਾਂ ਦੀਆਂ ਮਹਿਫਲਾਂ ਦੇ,
ਜਿੱਥੇ ਬਹਿਕੇ ਗੱਪਾਂ ਮਾਰਦੇਂ ਹਾਂ,
ਅਸੀਂ ਘੁੰਮਦੇ ਵਿੱਚ ਜੀਪਾਂ ਦੇ,
ਜਾਂ ਸ਼ੌਂਕ ਬੁੱਲਟ ਦਾ ਪਾਲਦੇ ਹਾਂ,
ਪੱਗਾਂ ਪੋਚਵੀਆਂ ਤੇ ਮੁੱਛਾਂ ਕੁੰਢੀਆਂ ਨੇ,
ਯਾਰਾਂ ਲਈ ਜਾਨਾਂ ਵਾਰਦੇ ਹਾਂ,
ਜਣੀ ਖਣੀ ਵੱਲ ਸਾਡੀ ਅੱਖ ਨੀ ਜਾਂਦੀ,
ਟੀਸੀ ਵਾਲਾ ਬੇਰ ਹੀ ਝਾੜਦੇ ਹਾਂ,
ਕਿਤੇ ਨਜ਼ਰ ਨਾ ਲੱਗ ਜਾਵੀ ਸਾਡੀ ਯਾਰੀ ਨੂੰ,
ਤਾਂ ਹੀ ਰਹਿੰਦੇ ਮਿਰਚਾਂ ਵਾਰਦੇ ਹਾ…

 

2.

ਕਦੇ ਕਦੇ ਸ਼ੂਗਲ ਮਨਾਂ ਲੈਦੇਂਆਂ,
ਬੁੱਲਟ ਤੇ ਗੇਡੀ ਛੇਡੀ ਲਾ ਲੈਦੇਂਆਂ.
ਅਸੀ ਨੈਨ ਨੀਂ ਮਲਾਊਦੇਂ ,
ਗੱਲ ਦਿਲ ਤੇ ਨੀਂ ਲਾਊਦੇਂ,
ਐਵੇਂ ਹੁੰਦੇਂ ਨੀਂ ਕਿਸੇ ਦੇ ਢੇਰੀ.
ਮਿਤਰਾਂ ਦੀ ਗੱਲ ਵੱਖਰੀ ,ਊਂਝ ਫੀਰਦੀ ਏ ਦੁਨਿਆਂ ਬਥੇਰੀ....|

 

3.

 

ਜਾਦੇ ਜਾਦੇ ਰੁੜ ਜਾਣੇ ਉਹ ਦੂਰੋ ਫਤਿਹ ਬੁਲਾ ਗਏ ਨੇ,
ਆਪਣੀਆ ਯਾਦਾ ਨੂੰ ਸਾਡੀਆ ਨੀਦਾਂ ਨਾਲ ਵਟਾ ਗਏ ਨੇ,
ਇਹਨਾਂ ਦੇ ਜਵਾਬ ਮਿਲਣ ਖੋਰੇ ਕਿਹੜੀਆਂ ਕਿਤਾਬਾਂ ਚੋ..
ਪੜੀਆਂ ਲਿਖੀਆਂ ਅੱਖਾਂ ਚੋ ਸਵਾਲ ਉਹ ਐਸੇ ਪਾ ਗਏ ਨੇ,
ਆ ਜੀ ਕੀ ਕਰੀਏ ਕਿਰਾਏਦਾਰ ਉਹ ਪਿਹਲਾਂ ਵਾਲੇ ਭੁਲਦੇ ਨਹੀ,
ਭਾਵੇ ਪਿਛਲੇ ਹਫਤੇ "ਦੇਬੀ" ਨਵੇ ਗੁਆਢੀ ਆ ਗਏ ਨੇ.....
__________________

 

 

4.

 


ਤਕੜਾ ਵੀ ਹੋਊ ਕੋਈ ਘਰ ਆਪਣੇ,ਇਹੋ ਜਾ ਨੀ ਦਿਲ ਵਿੱਚ ਡਰ ਆਪਣੇ,
ਪਿਆਰ ਨਾਲ ਬੁਲਾਵੇ ਰਾਹ ਵਿੱਚ ਵਿਛ ਜਾਈਦਾ,ਅੜਬਾਂ ਲਈ ਅੜਬ ਕਰਾਰੇ ਮਿੱਤਰੋ,
ਲੁੱਟਦੇ ਆਂ ਮੌਜਾਂ ਪੂਰੀ ਬੱਲੇ ਬੱਲੇ ਆ ਰੱਬ ਦੀਆਂ ਰਹਿਮਤਾਂ ਸਹਾਰੇ ਮਿੱਤਰੋ

 

5.

 

ਜਦ ਕਿਸੇ ਨੇ ਗੱਲ ਛੇੜੀ ਪਿਆਰ ਦੀ,
ਯਾਦ ਆਈ ਮੈਨੂੰ ਅਪਣੇ ਯਾਰ ਦੀ,
ਕਿਸੇ ਨੇ ਗੱਲ ਕੀਤੀ ਹੈ ਤਕਰਾਰ ਦੀ,
ਜਦ ਕੇ ਰੁੱਤ ਆਈ ਹੈ ਮੁੜ ਕੇ ਪਿਆਰ ਦੀ,
ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,
ਕਿੰਨੀ ਮਜਬੂਰੀ ਹੈ ਫੁੱਲ ਦੀ ਤੇ ਖਾਰ ਦੀ,
ਤੇਰੇ ਗਮ ਵਿਚ ਹੁਣ ਤਾਂ ਮਰ ਗਏ ਅਸੀਂ,
ਵਰਨਾ ਸਾਨੂੰ ਇਹ ਜ਼ਿੰਦਗੀ ਕੀ ਮਾਰਦੀ,
__________________

 

6.

 

ਮੰਤਰਾ ਤੇ ਯੰਤਰਾ ਚ, ਟੂਣਿਆਂ ਤੇ ਤੰਤਰਾ ਚ...
ਕਾਮਨਾ ਕਮੰਤਰਾ ਚ, ਮੋਹ ਨੂੰ ਟਕਾਈ ਨਾਂ,
ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ..
ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ,
ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ..
ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ,
ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ..
ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ,
ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ,
ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ..